Help:Logging in/pa
![]() |
ਨੋਟ: ਜਦੋਂ ਤੁਸੀਂ ਇਸ ਪੰਨੇ ਨੂੰ ਸੰਪਾਦਿਤ ਕਰਦੇ ਹੋ, ਤਾਂ ਤੁਸੀਂ CC0 ਦੇ ਤਹਿਤ ਆਪਣੇ ਯੋਗਦਾਨ ਨੂੰ ਜਾਰੀ ਕਰਨ ਲਈ ਸਹਿਮਤ ਹੋ. ਵਧੇਰੇ ਜਾਣਕਾਰੀ ਲਈ ਸਰਵਜਨਕ ਡੋਮੇਨ ਸਹਾਇਤਾ ਪੇਜ ਦੇਖੋ. ਇਸ ਸਫੇ ਦੇ ਕੁੱਝ ਪੁਰਾਣੇ ਸੁਧਾਰ ਯਯ CC BY-SA ਲਾਈਸੈਂਸ ਦੇ ਅਧਾਰ ਤੇ ਲਿਆਂਦੇ ਗਏ ਹਨ। ਸਿਰਫ ਨਵੇਂ ਯੋਗਦਾਨ ਹੀ PD ਹਨ। |
![]() |
ਵਰਕਿਆਂ ਨੂੰ ਵੇਖਣ ਲਈ ਦਾਖਲ ਹੋਣ ਦੀ ਲੋੜ ਨਹੀਂ ਹੈ, ਅਤੇ ਉਹਨਾਂ ਨੂੰ ਸੋਧਣ ਲਈ ਵੀ ਨਹੀਂ। ਹਾਲਾਂਕਿ, ਇਹ ਵਾਧੂ ਵਿਸ਼ੇਸ਼ਤਾਵਾਂ ਦੇਂਦਾ ਏ, ਅਤੇ ਆਮ ਤੌਰ 'ਤੇ ਪ੍ਰੋਜੈਕਟ ਇਸਦੀ ਸਿਫ਼ਾਰਸ਼ ਕਰਦੇ ਹਨ।
ਸੰਖੇਪ ਵਿੱਚ
ਇੱਕ ਵਰਤੋਂਕਾਰ ਖਾਤਾ ਬਣਾਉਣ ਦਾ ਮਤਲਬ ਹੈ ਕਿ ਤੁਸੀਂ ਇੱਕ ਵਰਤੋਂਕਾਰ-ਨਾਂ (ਤੁਹਾਡਾ ਅਸਲੀ ਨਾਮ ਜਾਂ ਹੋਰ-ਨਾਂ) ਅਤੇ ਇੱਕ ਲੰਘ-ਸ਼ਬਦ ਦਿੰਦੇ ਹੋ। ਪ੍ਰਣਾਲੀ ਇੱਕ ਅਜਿਹੇ ਵਰਤੋਂਕਾਰ-ਨਾਂ ਨੂੰ ਰੱਦ ਕਰ ਦੇਵੇਗੀ ਜੋ ਪਹਿਲਾਂ ਹੀ ਤੋਂ ਵਰਤੋਂ ਵਿੱਚ ਹੈ। ਇੱਕ ਵਰਤੋਂਕਾਰ ਖਾਤਾ ਸਿਰਫ਼ ਇੱਕ ਵਾਰ ਬਣਾਇਆ ਜਾਂਦਾ ਹੈ। ਫਿਰ ਤੁਸੀਂ "ਦਾਖਲ" ਹੋ ਜਾਂਦੇ ਹੋ। ਅਗਲੀ ਵਾਰ ਜਦੋਂ ਤੁਸੀਂ ਦਾਖਲ ਹੁੰਦੇ ਹੋ ਤਾਂ ਤੁਸੀਂ ਆਪਣਾ ਵਰਤੋਂਕਾਰ-ਨਾਂ ਮੁੜ ਦਿੰਦੇ ਹੋ ਅਤੇ ਲੰਘ-ਸ਼ਬਦ ਨਾਲ ਇਹ ਸਾਬਤ ਕਰਦੇ ਹੋ ਕਿ ਤੁਸੀਂ ਉਹੀ ਵਿਅਕਤੀ ਹੋ।
ਤੁਹਾਡੇ ਵੱਲੋਂ ਕੀਤੀਆਂ ਗਈਆਂ ਸੋਧਾਂ ਤੁਹਾਡੇ ਵਰਤੋਂਕਾਰ-ਨਾਂ ਹੇਠਾਂ ਦਰਜ ਕੀਤੀਆਂ ਜਾਂਦੀਆਂ ਹਨ। ਜੇਕਰ ਤੁਸੀਂ ਦਾਖਲ ਨਹੀਂ ਹੋ, ਤਾਂ ਤੁਹਾਡੀਆਂ ਸੋਧਾਂ ਤੁਹਾਡੇ IP ਪਤਾ ਹੇਠਾਂ ਦਰਜ ਕੀਤੀਆਂ ਜਾਂਦੀਆਂ ਹਨ।
ਦਾਖਲ ਕਿਉਂ ਹੋਇਏ?
ਤੁਹਾਨੂੰ ਕਿਸੇ ਵੀ ਜਨਤਕ ਮੀਡੀਆਵਿਕੀ ਵਿਕੀ ਨੂੰ ਪੜ੍ਹਨ ਲਈ ਦਾਖਲ ਹੋਣ ਦੀ ਲੋੜ ਨਹੀਂ ਏ। ਤੁਹਾਨੂੰ ਆਮ ਤੌਰ 'ਤੇ ਸੋਧਣ ਲਈ ਵੀ ਦਾਖਲ ਹੋਣ ਦੀ ਲੋੜ ਨਹੀਂ ਏ: ਕੋਈ ਵੀ ਲਗਭਗ ਕਿਸੇ ਵੀ ਸਫ਼ੇ ਨੂੰ ਸੋਧ ਸਕਦਾ ਹੈ, ਇੱਥੋਂ ਤੱਕ ਕਿ ਦਾਖਲ ਹੋਣ ਤੋਂ ਬਿਨਾਂ ਵੀ।
ਹਾਲਾਂਕਿ, ਕਈ ਕਾਰਨਾਂ ਕਰਕੇ ਦਾਖਲ ਹੋਣਾ ਅਜੇ ਵੀ ਇੱਕ ਚੰਗਾ ਵਿਚਾਰ ਹੈ:
- ਜਦੋਂ ਤੁਸੀਂ ਵਰਕਿਆਂ ਵਿੱਚ ਬਦਲਾਅ ਕਰਦੇ ਹੋ ਤਾਂ ਹੋਰ ਵਰਤੋਂਕਾਰ ਤੁਹਾਨੂੰ ਤੁਹਾਡੇ ਵਰਤੋਂਕਾਰ-ਨਾਂ ਵੱਲੋਂ ਪਛਾਣ ਸਕਣਗੇ। ਇੱਕ "ਨਾਂ" ਵਜੋਂ ਇੱਕ IP- ਪਤਾ ਕੁਝ ਹੱਦ ਤੱਕ ਢੁੱਕਵਾਂ ਨਹੀਂ ਲੱਗਦਾ। ਨਾਲ ਹੀ, ਜੇਕਰ ਤੁਸੀਂ ਵੱਖ-ਵੱਖ ਥਾਵਾਂ 'ਤੇ ਕੰਪਿਊਟਰਾਂ ਦੀ ਵਰਤੋਂ ਕਰਦੇ ਹੋ (ਘਰ, ਦਫ਼ਤਰ, ਇੰਟਰਨੈੱਟ ਕੈਫੇ, ਆਦਿ) ਤਾਂ ਤੁਹਾਡਾ ਹਰ ਵਾਰ ਇੱਕ ਵੱਖਰਾ IP- ਪਤਾ ਹੁੰਦਾ ਹੈ; ਇੱਥੋਂ ਤੱਕ ਕਿ ਇੱਕੋ ਹੀ ਥਾਂ 'ਤੇ, ਇੰਟਰਨੈੱਟ ਜੋੜ 'ਤੇ ਅਧਾਰ ਕਰਦਿਆਂ, IP- ਪਤਾ ਹਰ ਵਾਰ ਵੱਖਰਾ ਹੋ ਸਕਦਾ ਹੈ। ਇਸ ਲਈ ਇੱਕ ਪਛਾਣ ਬਣਾਈ ਰੱਖਣ ਲਈ ਇੱਕ ਵਰਤੋਂਕਾਰ-ਨਾਂ ਬਿਹਤਰ ਹੈ।
- ਤੁਹਾਡਾ ਆਪਣਾ ਇੱਕ ਵਰਤੋਂਕਾਰ ਸਫ਼ਾ ਹੋਵੇਗਾ ਜਿੱਥੇ ਤੁਸੀਂ ਆਪਣੇ ਬਾਰੇ ਥੋੜ੍ਹਾ ਲਿਖ ਸਕਦੇ ਹੋ, ਅਤੇ ਇੱਕ ਵਰਤੋਂਕਾਰ ਗੱਲਬਾਤ ਸਫ਼ਾ ਹੋਵੇਗਾ ਜਿਸਦੀ ਵਰਤੋਂ ਤੁਸੀਂ ਦੂਜੇ ਵਰਤੋਂਕਾਰਾਂ ਨਾਲ ਗੱਲਬਾਤ ਕਰਨ ਲਈ ਕਰ ਸਕਦੇ ਹੋ।
- ਤੁਸੀਂ ਇੱਕ ਸੋਧ ਨੂੰ ਮਾਮੂਲੀ ਵਜੋਂ ਨਿਸ਼ਾਨ ਲਗਾਉਣ ਦੇ ਯੋਗ ਹੋਵੋਗੇ, ਜਿਸ ਨਾਲ ਦੂਜੇ ਵਰਤੋਂਕਾਰਾਂ ਲਈ ਔਖਿਆਈ ਤੋਂ ਬਚਿਆ ਜਾ ਸਕੇਗਾ।
- ਤੁਸੀਂ ਨਿਗਰਾਨ-ਸੂਚੀ ਦੀ ਵਰਤੋਂ ਕਰਕੇ ਉਹਨਾਂ ਇਕਾਈਆਂ ਵਿੱਚ ਹੋਣ ਵਾਲੀ ਤਬਦੀਲੀਆਂ 'ਤੇ ਨਜ਼ਰ ਰੱਖ ਸਕੋਗੇ ਜਿਹਨਾਂ ਦੀ ਵਰਤੋਂ ਵਿੱਚ ਤੁਹਾਡੀ ਦਿਲਚਸਪੀ ਏ।
- ਜੇਕਰ ਤੁਸੀਂ ਨਹੀਂ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਈਮੇਲ ਪਤਾ ਦੇਣ ਦੀ ਲੋੜ ਨਹੀਂ ਹੈ। ਪਰ ਜੇਕਰ ਤੁਸੀਂ ਈਮੇਲ ਪਤਾ ਦੇਣ ਦੀ ਚੋਣ ਕਰਦੇ ਹੋ, ਤਾਂ ਤੁਸੀਂ ਹੇਠ ਲਿਖੇ ਕੰਮ ਕਰਨ ਦੇ ਯੋਗ ਹੋਵੋਗੇ:
- ਜੇਕਰ ਤੁਸੀਂ ਆਪਣਾ ਲੰਘ-ਸ਼ਬਦ ਭੁੱਲ ਜਾਂਦੇ ਹੋ ਤਾਂ ਇਸਨੂੰ ਮੁੜ-ਕਾਇਮ ਕਰੋ
- ਕੁਝ ਖਾਸ ਘਟਨਾਵਾਂ ਦੀਆਂ ਆਪਣੇ-ਆਪ ਸੂਚਨਾਵਾਂ ਪ੍ਰਾਪਤ ਕਰੋ, ਜੇਕਰ ਤੁਹਾਡੀਆਂ ਤਰਜੀਹਾਂ ਵਿੱਚ ਕਾਇਮ ਕੀਤਾ ਗਿਆ ਹੈ
- ਜੇਕਰ ਤੁਹਾਡੀਆਂ ਤਰਜੀਹਾਂ ਵਿੱਚ ਇਸ ਤਰ੍ਹਾਂ ਕਾਇਮ ਕੀਤਾ ਗਿਆ ਹੈ ਤਾਂ ਦੂਜੇ ਵਰਤੋਂਕਾਰਾਂ ਤੋਂ ਈਮੇਲ ਪ੍ਰਾਪਤ ਕਰੋ (ਜਿਹੜਾ ਵਰਤੋਂਕਾਰ ਤੁਹਾਨੂੰ ਈਮੇਲ ਕਰਦਾ ਹੈ, ਉਸਨੂੰ ਤੁਹਾਡਾ ਈਮੇਲ ਪਤਾ ਨਹੀਂ ਪਤਾ ਹੋਵੇਗਾ)
- ਦੂਜੇ ਵਰਤੋਂਕਾਰਾਂ ਅਤੇ ਪ੍ਰਬੰਧਕਾਂ ਨੂੰ ਈਮੇਲ ਕਰੋ ਜੇਕਰ ਉਹ ਉੱਪਰ ਦੱਸੇ ਵਾਂਗ ਚਾਹੁਣ ਤਾਂ (ਤੁਹਾਡਾ ਈਮੇਲ ਪਤਾ ਤੁਹਾਡੇ ਵੱਲੋਂ ਭੇਜੀ ਗਈ ਕਿਸੇ ਵੀ ਈਮੇਲ 'ਤੇ ਦੱਸਿਆ ਜਾਵੇਗਾ)
- ਤੁਸੀਂ ਆਪਣੇ-ਆਪ ਪੁਸ਼ਟੀ ਹੋਣ ਤੋਂ ਬਾਅਦ ਵਰਕਿਆਂ ਨੂੰ ਹਟਾ (ਨਾਂ ਬਦਲ) ਸਕਦੇ ਹੋ।
- ਤੁਸੀਂ ਆਪਣੀਆਂ ਤਰਜੀਹਾਂ ਨੂੰ ਕਾਇਮ ਕਰਨ ਦੇ ਯੋਗ ਹੋਵੋਗੇ, ਵਸਤਾਂ ਨੂੰ ਬਦਲਣ ਲਈ ਜਿਵੇਂ ਕਿ:
- ਹਾਲੀਆ ਤਬਦੀਲੀਆਂ ਵਿੱਚ ਵਿਖਾਏ ਜਾਣ ਵਾਲੇ ਵਰਕਿਆਂ ਦੀ ਗਿਣਤੀ
- ਵੱਖੋ-ਵੱਖ "ਚੱਮੜੀ" ਦੀ ਵਰਤੋਂ ਕਰਕੇ ਸਾਈਟ ਦੇ ਅੱਖਰ, ਰੰਗ ਅਤੇ ਬਣਤਰ
ਧਿਆਨ ਦਿਓ: ਤੁਸੀਂ ਜਿਸ ਨਿੱਜੀ ਸਾਈਟ 'ਤੇ ਜਾ ਰਹੇ ਹੋ ਉਸਦੀ ਨਿੱਜਤਤਾ ਨੀਤੀ ਜ਼ਰੂਰ ਵੇਖੋ, ਜੇ ਕੋਈ ਹੋਵੇ (ਮਿਸਾਲ ਵਜੋਂ, ਵਿਕੀਮੀਡੀਆ ਦੀ ਨਿੱਜਤਤਾ ਨੀਤੀ)।
ਦਾਖਲ ਕਿਵੇਂ ਹੋਣਾ ਏ
ਪਹਿਲਾਂ, ਇਹ ਯਕੀਨੀ ਬਣਾਓ ਕਿ ਤੁਹਾਡਾ ਬ੍ਰਾਊਜ਼ਰ ਕੂਕੀਆਂ ਮਨਜ਼ੂਰ ਕਰਦਾ ਹੈ। ਕੁਝ ਬ੍ਰਾਊਜ਼ਰ ਵੱਖਰੀਆਂ ਸਾਈਟਾਂ ਤੋਂ ਕੂਕੀਆਂ ਨੂੰ ਮਨਜ਼ੂਰ ਜਾਂ ਨਾ ਮਨਜ਼ੂਰ ਕਰ ਸਕਦੇ ਹਨ; ਇਹਨਾਂ ਦੇ ਵਰਤੋਂਕਾਰਾਂ ਨੂੰ ਬ੍ਰਾਊਜ਼ਰ ਨੂੰ ਹਰੇਕ ਵਿਕੀ ਤੋਂ ਕੂਕੀਆਂ ਮਨਜ਼ੂਰ ਕਰਨ ਲਈ ਢਾਲਣਾ ਚਾਹੀਦਾ ਹੈ ਜਿਸਨੂੰ ਤੁਸੀਂ ਸੋਧ ਕਰਨਾ ਚਾਹੁੰਦੇ ਹੋ, ਜਿਵੇਂ ਕਿ mediawiki.org।
ਸਫ਼ੇ ਦੇ ਉੱਪਰ ਸੱਜੇ ਪਾਸੇ "ਦਾਖ਼ਲ ਹੋਵੋ" ਕੜੀ ਉੱਤੇ ਨੱਪੋ। ਫਿਰ ਤੁਹਾਨੂੰ ਆਪਣਾ ਵਰਤੋਂਕਾਰ-ਨਾਂ ਅਤੇ ਲੰਘ-ਸ਼ਬਦ ਭਰਨ ਲਈ ਕਿਹਾ ਜਾਵੇਗਾ। ਜੇ ਤੁਸੀਂ ਪਹਿਲਾਂ ਦਾਖਲ ਨਹੀਂ ਹੋਏ ਹੋ, ਤਾਂ ਤੁਹਾਨੂੰ ਖਾਤਾ ਬਣਾਉਣ ਲਈ ਦਿੱਤੇ ਗਈ ਕੜੀ ਦੀ ਵਰਤੋਂ ਕਰਨ ਦੀ ਲੋੜ ਹੋਏਗੀ। ਜੇ ਤੁਸੀਂ ਚਾਹੋ ਤਾਂ ਤੁਸੀਂ ਆਪਣਾ ਈਮੇਲ ਪਤਾ ਦੇ ਸਕਦੇ ਹੋ।
ਜੇਕਰ ਤੁਸੀਂ "ਮੈਨੂੰ ਦਾਖ਼ਲ ਰੱਖੋ" ਵਾਲੇ ਡੱਬੇ 'ਤੇ ਨਿਸ਼ਾਨ ਲਾਉਂਦੇ ਹੋ, ਤਾਂ ਉਸੇ ਕੰਪਿਊਟਰ ਤੋਂ ਉਸ ਮੀਡੀਆਵਿਕੀ ਵਿਕੀ ਤੱਕ ਪਹੁੰਚ ਕਰਨ ਵੇਲੇ ਤੁਹਾਨੂੰ ਆਪਣਾ ਲੰਘ-ਸ਼ਬਦ ਮੁੜ ਦੇਣ ਦੀ ਲੋੜ ਨਹੀਂ ਪਵੇਗੀ। ਇਹ ਵਿਸ਼ੇਸ਼ਤਾ ਸਿਰਫ਼ ਤਾਂ ਹੀ ਕੰਮ ਕਰੇਗੀ ਜੇਕਰ ਤੁਹਾਡਾ ਲੰਘ-ਸ਼ਬਦ ਮੀਡੀਆਵਿਕੀ ਸੌਫਟਵੇਅਰ ਵੱਲੋਂ ਤਿਆਰ ਨਹੀਂ ਕੀਤਾ ਗਿਆ ਸੀ।
returnto
URL ਦਾ ਮਾਪਦੰਡ ਸਫ਼ੇ ਨੂੰ ਇਹ ਦੱਸਦਾ ਹੈ ਕਿ ਦਾਖਲ ਹੋਣ ਤੋਂ ਬਾਅਦ ਮੁੜ-ਵਾਪਸ ਜਾਣਾ ਹੈ।
ਦਾਖਲ ਹੋਣ ਵਿੱਚ ਸਮੱਸਿਆਵਾਂ
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦਾਖਲ ਹੋ ਸਕਦੇ ਹੋ, ਪਰ ਜਿਵੇਂ ਹੀ ਤੁਸੀਂ ਕੋਈ ਵਰਕੇ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਮੁੜ ਦਾਖਲ ਹੋਣ ਲਈ ਕਿਹਾ ਜਾਂਦਾ ਹੈ, ਤਾਂ ਇਹ ਇੱਕ ਕੂਕੀ ਦੀ ਸਮੱਸਿਆ ਹੋਣ ਦੀ ਬਹੁਤ ਸੰਭਾਵਨਾ ਹੈ। ਜੇ ਤੁਸੀਂ ਯਕੀਨੀ ਹੋ ਕਿ ਕੂਕੀਆਂ ਸਮਰੱਥ ਹਨ, ਤਾਂ ਯਕੀਨੀ ਬਣਾਓ ਕਿ ਤੁਸੀਂ ਅਣਜਾਣੇ ਵਿੱਚ ਵਿਕੀ ਦੇ ਡੋਮੇਨ ਨੂੰ ਉਹਨਾਂ ਸਾਈਟਾਂ ਦੀ ਸੂਚੀ ਵਿੱਚ ਨਹੀਂ ਰੱਖਿਆ ਹੈ ਜਿਨ੍ਹਾਂ ਲਈ ਕੂਕੀਆਂ ਦੀ ਕਦੇ ਵੀ ਆਗਿਆ ਨਹੀਂ ਹੈ: ਇਹ ਵਿਸ਼ੇਸ਼ਤਾ ਸਾਰੇ ਨਵੇਂ ਬ੍ਰਾਊਜ਼ਰਾਂ ਵਿੱਚ ਮੌਜ਼ੂਦ ਹੈ। ਇਹ ਵੀ ਯਕੀਨੀ ਬਣਾਓ ਕਿ ਤੁਹਾਡੇ ਕੰਪਿਊਟਰ ਦੀ ਮਿਤੀ ਅਤੇ ਸਮਾਂ ਸਹੀ ਢੰਗ ਨਾਲ ਕਾਇਮ ਕੀਤੇ ਗਏ ਹਨ; ਜੇ ਉਹ ਸਹੀ ਨਹੀਂ ਹਨ, ਤਾਂ ਕੂਕੀਆਂ ਦੀ ਮਿਆਦ ਪੁੱਗਣ ਤੋਂ ਪਹਿਲਾਂ ਹੀ ਖਤਮ ਹੋ ਸਕਦੀ ਹੈ। ਧਿਆਨ ਦਿਓ ਕਿ ਕੁਝ ਸੁਰੱਖਿਆ-ਕੰਧ(firewall) ਅਤੇ ਮਸ਼ਹੂਰੀਆ-ਰੋਕਣ ਵਾਲੇ ਸਾੱਫਟਵੇਅਰ ਉਸ ਕੂਕੀ ਵਿੱਚ ਦਖਲ ਦੇ ਸਕਦੇ ਹਨ ਜਿਸਦੀ ਵਰਤੋਂ ਵਿਕੀ ਕਿਸੇ ਵਿਅਕਤੀ ਨੂੰ ਦਾਖਲ ਰੱਖਣ ਲਈ ਵਰਤਦਾ ਏ।
ਕਦੇ-ਕਦਾਈਂ ਵਰਤੋਂਕਾਰ ਨੂੰ ਸੋਧ ਸ਼ੁਰੂ ਕਰਨ ਅਤੇ ਇਸਨੂੰ ਸੰਭਾਲਣ ਦੇ ਵਿਚਕਾਰ, ਜਾਂ ਕਈ ਤਾਕਿਆਂ(windows) ਵਿੱਚ ਖੁੱਲ੍ਹੇ ਕਈ ਸਫ਼ਿਆਂ ਵਿਚਕਾਰ ਬਦਲਦੇ ਸਮੇਂ, ਆਪਣੇ-ਆਪ "ਦਾਖਲ-ਬਾਹਰ" ਹੋ ਸਕਦਾ ਨੇ। ਇਹ ਤੁਹਾਡੇ ਬ੍ਰਾਊਜ਼ਰ ਦੀਆਂ ਕੂਕੀਆਂ, ਕੈਸ਼, ਜਾਂ ਸੁਰੱਖਿਆ-ਕੰਧ(firewall) ਦੀਆਂ ਤਰਜੀਹਾਂ ਕਰਕੇ ਹੋ ਸਕਦਾ ਏ। ਬਾਹਰ ਹੋਣ ਦਾ ਕਾਰਨ ਭਾਵੇਂ ਕੋਈ ਵੀ ਹੋਵੇ, ਸਮੱਸਿਆ ਦਾ ਸਭ ਤੋਂ ਸੌਖਾ ਹੱਲ "ਮੈਨੂੰ ਦਾਖ਼ਲ ਰੱਖੋ" ਵਾਲੇ ਡੱਬੇ 'ਤੇ ਨਿਸ਼ਾਨ ਲਾਉਣਾ ਏ। ਜੇ ਤੁਸੀਂ ਅਜਿਹਾ ਕਿਸੇ ਕੰਪਿਊਟਰ ਉੱਤੇ ਕਰਦੇ ਹੋ ਜਿਸ ਨੂੰ ਇੱਕ ਤੋਂ ਵੱਧ ਵਿਅਕਤੀਆਂ (ਕਿਤਾਬਘਰ ਵਿੱਚ, ਕੰਮ 'ਤੇ, ਸਕੂਲ ਵਿੱਚ) ਵੱਲੋਂ ਵਰਤਿਆ ਜਾਂਦਾ ਹੈ, ਤਾਂ ਕਿਰਪਾ ਕਰਕੇ ਆਪਣੇ ਸੋਧ ਕਾਰਜਕਾਲ ਤੋਂ ਬਾਅਦ ਆਪਣੀ ਵਰਤੋਂਕਾਰ ਸ਼ਿਨਾਖਤ ਕੂਕੀਆਂ ਨੂੰ ਲੱਭੋ ਅਤੇ ਮਿਟਾਓ।
ਜੇਕਰ ਮੈਂ ਲੰਘ-ਸ਼ਬਦ ਜਾਂ ਵਰਤੋਂਕਾਰ-ਨਾਂ ਭੁੱਲ ਜਾਵਾਂ ਤਾਂ ਕੀ ਹੋਵੇਗਾ?
ਤੁਹਾਡਾ ਵਰਤੋਂਕਾਰ-ਨਾਂ ਦਸ਼ਾ-ਸੰਵੇਦੀ ਏ। ਜੇ ਤੁਸੀਂ ਖਾਤੇ ਲਈ ਖਾਤਾ-ਬਣਾਉਦੇ ਸਮੇਂ ਜਾਂ ਆਪਣੀਆਂ ਤਰਜੀਹਾਂ ਵਿੱਚ ਇੱਕ ਈਮੇਲ ਪਤਾ ਦਰਜ ਕਰਦੇ ਹੋ, ਤਾਂ ਤੁਸੀਂ ਦਾਖਲਾ ਪਰਦਾ(screen) ਉੱਤੇ ਉਸ ਪਤੇ ਉੱਤੇ ਇੱਕ ਆਰਜੀ ਲੰਘ-ਸ਼ਬਦ ਲਈ ਬੇਨਤੀ ਕਰ ਸਕਦੇ ਹੋ, ਜੋ ਤੁਹਾਨੂੰ ਆਪਣੇ ਖਾਤੇ ਨੂੰ ਮੁੜ-ਪ੍ਰਾਪਤ ਕਰਨ ਦੀ ਆਗਿਆ ਦੇਵੇਗਾ। ਜੇਕਰ ਤੁਸੀਂ ਈਮੇਲ ਪਤਾ ਦਰਜ ਨਹੀਂ ਕੀਤਾ, ਜਾਂ ਪਤਾ ਪੁਰਾਣਾ ਹੋ ਗਿਆ ਹੈ, ਤਾਂ ਤੁਹਾਨੂੰ ਇੱਕ ਵੱਖਰੇ ਵਰਤੋਂਕਾਰ-ਨਾਂ ਹੇਠ ਇੱਕ ਨਵਾਂ ਖਾਤਾ ਬਣਾਉਣਾ ਪਵੇਗਾ। ਅਜਿਹਾ ਕਰਨ ਤੋਂ ਬਾਅਦ, ਜੇਕਰ ਪੁਰਾਣੇ ਖਾਤੇ ਲਈ ਕੋਈ ਵਰਤੋਂਕਾਰ ਸਫ਼ਾ ਅਤੇ ਵਰਤੋਂਕਾਰ ਗੱਲਬਾਤ ਸਫ਼ਾ ਬਣਾਇਆ ਗਿਆ ਸੀ, ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਨਵੇਂ ਖਾਤੇ ਦੇ ਬਰਾਬਰ ਸਫ਼ਿਆਂ 'ਤੇ ਵਾਪਸ-ਮੋੜਿਆ ਜਾਵੇ। (ਇਹਨਾਂ ਸਫ਼ਿਆਂ ਦੀ ਸਮੱਗਰੀ ਅਤੇ ਇਤਿਹਾਸ ਨੂੰ ਨਵੇਂ ਟਿਕਾਣੇ 'ਤੇ ਲਿਜਾਣ ਲਈ, ਤੁਸੀਂ "ਥਾਂ-ਬਦਲੋ" ਕਾਰਜ਼ ਦੀ ਵਰਤੋਂ ਕਰ ਸਕਦੇ ਹੋ ─ ਜੇਕਰ ਮਦਦ ਦੀ ਲੋੜ ਹੋਵੇ ਤਾਂ ਕਿਸੇ ਪ੍ਰਬੰਧਕ ਨਾਲ ਰਾਬਤਾ ਬਣਾਓ।) ਜੇ ਤੁਹਾਡਾ ਇੰਟਰਨੈੱਟ(IP) ਪਤਾ ਸੋਧਣ ਤੋਂ ਰੋਕ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਪਤੇ ਤੋਂ ਪਾਰਸ਼ਬਦ/ਲੰਘ-ਸ਼ਬਦ ਮੁੜ-ਬਣਾਉਣ ਦੀ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਮਿਲੇਗੀ।
ਇੱਕ ਨਵਾਂ ਖਾਤਾ ਬਣਾਉਣਾ
ਖਾਤਾ ਬਣਾਉਣ ਲਈ, "ਦਾਖ਼ਲ ਹੋਵੋ" (ਸਫ਼ੇ ਦੇ ਸੱਜੇ ਪਾਸੇ ਸਿਖਰ ਉੱਤੇ) ਚੁਣੋ ਅਤੇ ਫਿਰ "ਖ਼ਾਤਾ ਬਣਾਓ" ਨੂੰ ਚੁਣੋ। ਆਮ ਤੌਰ 'ਤੇ ਤੁਹਾਨੂੰ ਸਿਰਫ਼ ਇੱਕ ਵਰਤੋਂਕਾਰ ਨਾਂ ਅਤੇ ਇੱਕ ਲੰਘ-ਸ਼ਬਦ ਦੇਣ ਦੀ ਲੋੜ ਹੁੰਦੀ ਏ। ਕੁਝ ਵਿਕੀਆਂ ਨੂੰ ਇੱਕ ਵੇਖਣ ਵਾਲਾ (ਨੇਤਰੀ) ਕੈਪਚਾ(CAPTCHA) (ਕੰਪਿਊਟਰਾਂ ਅਤੇ ਮਨੁੱਖਾਂ ਨੂੰ ਵੱਖਰਾ ਦੱਸਣ ਲਈ ਪੂਰੀ ਤਰ੍ਹਾਂ ਆਪਣੇ ਆਪ ਚੱਲਣ ਵਾਲੀ ਜਨਤਕ ਟਿਊਰਿੰਗ(Turing) ਪ੍ਰੀਖਿਆ) ਦੀ ਲੋੜ ਹੁੰਦੀ ਹੈ। ਜਿਹੜੇ ਵਰਤੋਂਕਾਰਾਂ ਕੋਲ ਸਿਰਫ਼ ਲਿਖਤ, ਬੋਲੀ, ਜਾਂ ਕੁਝ ਪੁਰਾਣੇ ਬਰਾਊਜ਼ਰ ਹਨ, ਉਹ ਖਾਤਾ ਨਹੀਂ ਬਣਾ ਸਕਣਗੇ ਜੇਕਰ ਉਹ ਇਹ ਤਸਵੀਰ ਨਹੀਂ ਵੇਖ ਸਕਦੇ ਹਨ। ਜੇਕਰ ਤੁਸੀਂ ਕੈਪਚਾ ਨਹੀਂ ਵੇਖ ਸਕਦੇ, ਤਾਂ ਕਿਸੇ ਪ੍ਰਬੰਧਕ ਨਾਲ ਰਾਬਤਾ ਬਣਾਓ ਜਾਂ ਇੱਕ ਖਾਤੇ ਦੀ ਬੇਨਤੀ ਕਰੋ।
ਤੁਸੀਂ ਖਾਤਾ ਬਣਾਉਣ ਵਿੱਚ ਵੀ ਨਾਕਾਮ ਹੋ ਸਕਦੇ ਹੋ ਜੇਕਰ ਇਸ ਵਿੱਚ ਕੁਝ ਖਾਸ ਨਿਸ਼ਾਨ (ਖਾਸ ਕਰਕੇ '@' ਨਿਸ਼ਾਨ, ਅਤੇ ਕੁਝ ਗੈਰ-ਲਾਤੀਨੀ ਭਾਸ਼ਾ ਅੱਖਰ) ਜਾਂ ਸ਼ਬਦ ਹੋਣ, ਜਾਂ ਜੇ ਇਹ ਕਿਸੇ ਮੌਜੂਦਾ ਵਰਤੋਂਕਾਰ ਦੇ ਖਾਤੇ ਨਾਲ ਬਹੁਤ ਮਿਲਦਾ-ਜੁਲਦਾ ਹੋਵੇ। ਫਿਰ ਤੁਸੀਂ ਵਿਕੀ ਦੀਆਂ ਆਪਣੀਆਂ ਨੀਤੀਆਂ ਅਤੇ ਪ੍ਰਣਾਲੀਆਂ ਦੇ ਅਧਾਰ ਉੱਤੇ, ਇੱਕ ਪ੍ਰਬੰਧਕ ਨਾਲ ਰਾਬਤਾ ਬਣਾ ਕੇ ਬੇਨਤੀ ਕਰ ਸਕਦੇ ਹੋ ਕਿ ਤੁਹਾਡੇ ਲਈ ਇੱਕ ਖਾਤਾ ਬਣਾਇਆ ਜਾਵੇ। ਜੇ ਤੁਹਾਡੇ IP ਪਤੇ 'ਤੇ ਖਾਤਾ ਬਣਾਉਣ' 'ਤੇ ਰੋਕ ਲੱਗੀ ਏ, ਤਾਂ ਤੁਸੀਂ ਜਾਂ ਤਾਂ ਪਾਬੰਦੀ ਹਟਾਉਣ ਦੀ ਬੇਨਤੀ ਕਰ ਸਕਦੇ ਹੋ ਜਾਂ ਇੱਕ ਖਾਤੇ ਲਈ ਬੇਨਤੀ ਕਰ ਸਕਦਾ ਹੋ।
ਇੱਕ ਹੋਰ ਸੰਭਾਵਨਾ ਇਹ ਹੈ ਕਿ ਤੁਸੀਂ ਇੱਕ ਨਿੱਜੀ ਵਿਕੀ ਤੋਂ ਇਸ ਵਰਕੇ 'ਤੇ ਆਏ ਹੋ, ਖਾਤਿਆਂ ਦਾ ਪ੍ਰਬੰਧ ਕਰਨ ਲਈ ਕੋਈ ਹੋਰ ਤਰੀਕਾ ਵਰਤਿਆ ਜਾਂਦਾ ਹੈ। ਜੇ ਅਜਿਹਾ ਹੈ, ਤਾਂ ਆਪਣੇ ਪ੍ਰਣਾਲੀ ਪ੍ਰਬੰਧਕ ਨਾਲ ਰਾਬਤਾ ਬਣਾਓ, ਇਹ ਵੇਖਣ ਲਈ ਕਿ ਤੁਹਾਡੇ ਖਾਤੇ ਨੂੰ ਕਾਇਮ ਕਰਨ ਜਾਂ ਇਸ ਤੱਕ ਪਹੁੰਚ ਕਰਨ ਲਈ ਕੀ ਤਰੀਕੇ ਹਨ। ਕੋਸ਼ਿਸ਼ ਕਰਨ ਦਾ ਇੱਕ ਤਰੀਕਾ, ਜੇ ਤੁਸੀਂ ਸੋਚਦੇ ਹੋ ਕਿ ਇਹ ਤੁਹਾਡਾ ਮਾਮਲਾ ਹੈ, ਤਾਂ ਤੁਹਾਡੀ ਸੰਸਥਾ/ਕੰਪਨੀ ਦਾ ਡੋਮੇਨ ਦਾਖਲਾ ਸਬੂਤ-ਪੱਤਰ ਕੋਈ ਹੈ।
ਵਿਕੀ ਪਰਿਵਾਰ ਅਤੇ ਸਾਂਝਾ ਦਾਖਲਾ
ਮੀਡੀਆਵਿਕੀ ਸਾਫਟਵੇਅਰ ਦੀ ਵਰਤੋਂ ਕਰਨ ਵਾਲੇ ਕੁੱਝ ਪ੍ਰੋਜੈਕਟ ਇਸ ਤਰ੍ਹਾਂ ਇੱਕ ਪਰਿਵਾਰ ਬਣਾਉਂਦੇ ਹਨ ਕਿ ਇੱਕ ਵਿਅਕਤੀ ਪੂਰੇ ਪਰਿਵਾਰ ਵਿੱਚ ਦਾਖਲ ਹੁੰਦਾ ਹੈ; ਉਹਨਾਂ ਦੀ ਪ੍ਰਣਾਲੀ ਦਾ ਕੰਮਕਾਜ ਕਾਫ਼ੀ ਵੱਖਰਾ ਹੋ ਸਕਦਾ ਹੈ। ਜੇਕਰ ਤੁਸੀਂ ਵਿਕੀਮੀਡੀਆ ਸੰਸਥਾ ਦੀਆਂ ਕਿਸੇ ਵਿਕੀਆਂ (ਜਿਵੇਂ ਕਿ ਵਿਕੀਪੀਡੀਆ) ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਤੁਸੀਂ ਇਸ ਬਾਰੇ ਹੋਰ ਜਾਣਨ ਲਈ ਇੱਥੇ ਪੜ੍ਹ ਸਕਦੇ ਹੋ: ਸਾਂਝਾ ਦਾਖਲਾ।
ਬਾਹਰ ਆਉਣਾ
ਤੁਸੀਂ ਸਫ਼ੇ ਦੇ ਉੱਪਰ ਸੱਜੇ ਪਾਸੇ "ਬਾਹਰ ਆਉ" ਕੜੀ 'ਤੇ ਨੱਪਕੇ ਕਿਸੇ ਵੀ ਸਮੇਂ ਬਾਹਰ ਆ ਸਕਦੇ ਹੋ। ਬ੍ਰਾਊਜ਼ਰ ਨੂੰ ਤੁਹਾਡਾ ਵਰਤੋਂਕਾਰ ਨਾਂ ਯਾਦ ਰੱਖਣ ਅਤੇ ਕੰਪਿਊਟਰ ਦੇ ਅਗਲੇ ਵਰਤੋਂਕਾਰ ਨੂੰ ਇਸਦਾ ਸੁਝਾਅ ਦੇਣ ਤੋਂ ਰੋਕਣ ਲਈ, ਆਪਣੇ ਬ੍ਰਾਊਜ਼ਰ ਦੀਆਂ ਨਿੱਜਤਤਾ ਤਰਜੀਹਾਂ ਵਿੱਚ ਵਿਕੀ ਦੀਆਂ ਕੂਕੀਆਂ ਨੂੰ ਮਿਟਾਉਣਾ ਯਾਦ ਰੱਖੋ। ਖ਼ਾਸ ਤੌਰ ਉੱਤੇ ਜੇਕਰ ਤੁਸੀਂ ਇੱਕ ਜਨਤਕ ਕੰਪਿਊਟਰ ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਬਰਾਊਜ਼ਰ ਦੇ ਸਾਰੇ ਹਾਲੀਆ ਇਤਿਹਾਸ ਨੂੰ ਮਿਟਾਉਣਾ ਚਾਹ ਸਕਦੇ ਹੋ (ਫ਼ਾਇਰਫ਼ੌਕਸ ਵਿੱਚ Ctrl+⇧ Shift+Del)।
ਬਹੁਤੀਆਂ ਵਿਕੀਆਂ ਇੱਕ ਭਰੋਸੇਯੋਗ ਸਮੇਂ ਤੋਂ ਬਾਅਦ ਵਰਤੋਂਕਾਰਾਂ ਨੂੰ ਆਪਣੇ ਆਪ ਬਾਹਰ ਕੱਢ ਦਿੰਦੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਅਤੇ ਤੁਸੀਂ ਕੋਈ ਸੋਧ ਸੰਭਾਲਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਨੂੰ ਆਮ ਤੌਰ 'ਤੇ ਇੱਕ ਚੇਤਾਵਨੀ ਸੁਨੇਹਾ ਵਿਖਾਈ ਦੇਵੇਗਾ ਕਿ ਤੁਸੀਂ ਬਾਹਰ ਕੱਢ ਦਿੱਤੇ ਗਏ ਹੋ।
Category:Help/pa